ਗਰਭ ਅਵਸਥਾ 'ਚ ਮਹਿਲਾ ਨੂੰ ਚੰਗੇ ਖਾਣ-ਪੀਣ ਦੇ ਨਾਲ ਚੰਗੀ ਦੇਖਭਾਲ ਦੀ ਲੋੜ ਹੁੰਦੀ ਹੈ। ਉਹ ਵੀ ਸਮੇਂ ਹੁੰਦਾ ਹੈ ਜਦੋਂ ਉਸ ਦੇ ਅੰਦਰ ਇਕ ਜ਼ਿੰਦਗੀ ਪਲ ਰਹੀ ਹੁੰਦੀ ਹੈ। ਇਹ ਇਕ ਅਜਿਹਾ ਅਹਿਸਾਸ ਹੈ ਜਿਸ ਨੂੰ ਸ਼ਬਦਾਂ 'ਚ ਨਹੀਂ ਦੱਸਿਆ ਜਾ ਸਕਦਾ ਸਿਰਫ ਇਕ ਮਾਂ ਹੀ ਸਮਝ ਸਕਦੀ ਹੈ।
ਗਰਭ ਅਵਸਥਾ ਦੌਰਾਨ ਹੋਣ ਵਾਲੀ ਇਕ ਛੋਟੀ ਜਿਹੀ ਗਲਤੀ ਵੀ ਮਾਂ ਅਤੇ ਬੱਚੇ ਲਈ ਖਤਰਨਾਕ ਸਾਬਿਤ ਹੋ ਸਕਦੀ ਹੈ। ਇਸ ਦੌਰਾਨ ਸ਼ੂਗਰ, ਬਲੱਡ ਪ੍ਰੈੱਸ਼ਰ ਅਤੇ ਭਾਰ ਦਾ ਵੀ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ।
ਕਈ ਵਾਰ ਜਾਣਕਾਰੀ ਦੇ ਅਭਾਵ 'ਚ ਅਤੇ ਕ੍ਰੇਵਿੰਗ ਦੇ ਚੱਲਦੇ ਔਰਤਾਂ ਕੁਝ ਅਜਿਹੀਆਂ ਚੀਜ਼ਾਂ ਖਾਣ ਲੱਗ ਜਾਂਦੀਆਂ ਹਨ ਜੋ ਉਨ੍ਹਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਅਜਿਹੇ 'ਚ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਕਿ ਹੋਣ ਵਾਲੀ ਮਾਂ ਅਜਿਹਾ ਨਾ ਖਾਵੇ ਜਿਸ ਦਾ ਉਸ 'ਤੇ ਅਤੇ ਉਸ ਦੇ ਬੱਚੇ 'ਤੇ ਗਲਤ ਅਸਰ ਪਏ। ਇਸ ਦੌਰਾਨ ਕੋਸ਼ਿਸ਼ ਕਰੋ ਕਿ ਡਾਰਟਰ ਦੀ ਸਲਾਹ ਲੈ ਕੇ ਕੁਝ ਖਾਓ ਜਾਂ ਪੀਓ। ਪ੍ਰੈਗਨੈਂਸੀ 'ਚ ਬਹੁਤ ਸਾਰੀਆਂ ਔਰਤਾਂ ਨੂੰ ਸਾਫਟ ਡਰਿੰਕ ਪੀਣ ਦੀ ਕ੍ਰੇਵਿੰਗ ਹੁੰਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਪ੍ਰੈਗਨੈਂਸੀ 'ਚ ਸਾਫਟ ਡਰਿੰਕ ਪੀਣਾ ਕਿੰਨਾ ਖਤਰਨਾਕ ਹੋ ਸਕਦਾ ਹੈ।
ਇਕ ਖੋਜ ਮੁਤਾਬਕ ਗਰਭ ਅਵਸਥਾ 'ਚ ਸਾਫਟ ਡਰਿੰਕ, ਸੋਡਾ ਅਤੇ ਦੂਜੇ ਸ਼ੂਗਰ ਨਾਲ ਭਰਪੂਰ ਡਰਿੰਕ ਪੀਣ ਨਾਲ ਬੱਚਿਆਂ ਨੂੰ ਮੋਟਾਪੇ ਦੀ ਸ਼ਿਕਾਇਤ ਹੋ ਸਕਦੀ ਹੈ। ਵਿਸ਼ੇਸ਼ਕਾਂ ਦੀ ਮੰਨੀਏ ਤਾਂ ਗਰਭ ਅਵਸਥਾ 'ਚ ਜੋ ਔਰਤਾਂ ਹਰ ਰੋਜ਼ ਸਾਫਟ ਡਰਿੰਕ ਪੀਂਦੀਆਂ ਹਨ ਉਨ੍ਹਾਂ ਦੇ ਹੋਣ ਵਾਲੇ ਬੱਚਿਆਂ ਦੀ ਬਾਡੀ ਮਾਸ ਇੰਡੈਕਸ ਕਾਫੀ ਹਾਈ ਹੁੰਦੀ ਹੈ। ਗਰਭ ਅਵਸਥਾ 'ਚ ਸਾਫਟ ਡਰਿੰਕਸ ਪੀਣ ਵਾਲੀਆਂ ਔਰਤਾਂ ਦੇ ਬੱਚਿਆਂ ਨੂੰ ਛੋਟੀ ਉਮਰ 'ਚ ਹੀ ਪਾਚਨ ਅਤੇ ਭਾਰ ਨਾਲ ਜੁੜੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਲਈ ਵਿਸ਼ੇਸ਼ਕ ਵੀ ਗਰਭ ਅਵਸਥਾ 'ਚ ਸਾਫਟ ਡਰਿੰਕ ਨਹੀਂ ਪੀਣ ਦੀ ਸਲਾਹ ਦਿੰਦੇ ਹਨ।
ਕੀ ਤੁਸੀਂ ਜਾਣਦੇ ਹੋ ਚੀਕੂ ਖਾਣ ਦੇ ਇਹ ਫਾਇਦੇ
NEXT STORY